|
Golden Hearts Scholarship Scheme
The Golden Hearts Scholarship Scheme is a unique initiative of Punjabi University, Patiala to provide quality higher education to the children belonging to economically weaker families from rural areas. Under this scholarship scheme, the students residing in rural areas, who, after passing their 5th standard from a village school, have studied from class 6th to 10th in any recognised school located in rural area, can get admission in Six year B.Tech. Program (after matriculation), Three year Diploma in Engineering Program (after matriculation) and Four year B.Tech. Program (after 10+2) at Punjabi University Guru Kashi Campus, Damdama Sahib, Talwandi Sabo. The students will not have to pay any course fee during their studies. However, the payment of the course fee will commence one year after the completion of the course and it will be payable in the next six years in the form of quarterly instalments. The fees paid by the students will be used to provide further educational facilities to rural students to be admitted under the Golden Hearts Scholarship Scheme in the coming years.
The terms and conditions of admission under the Golden Hearts Scholarship Scheme:
- 1. The candidates must have passed matriculation examination with minimum 55 percent marks (50% for SC candidates).
-
2. The candidates must have passed 10+2 with 45 percent marks (40% for SC candidates).
-
3. The candidates must have studied from a recognized school where the annual fees paid by them should not be more than Rs.1200/-.
-
4. The candidate and his/her parents must be permanent residents of a village.
-
5. The annual income of the family should not be more than Rs.3 lakh.
ਗੋਲਡਨ ਹਾਰਟਜ਼ ਸਕਾਲਰਸ਼ਿਪ ਸਕੀਮ
ਗੋਲਡਨ ਹਾਰਟਜ਼ ਸਕਾਲਰਸ਼ਿਪ ਸਕੀਮ ਪਿੰਡਾਂ ‘ਚ ਰਹਿੰਦੇ ਆਰਥਿਕ ਤੌਰ ਤੇ ਪਛੜੇ ਪਰਿਵਾਰਾਂ ਦੇ ਪੇਂਡੂ ਖੇਤਰਾਂ ਦੇ ਸਕੂਲਾਂ ‘ਚ ਪੜ੍ਹਾਈ ਕਰਨ ਵਾਲੇ ਹੋਣਹਾਰ ਬੱਚਿਆਂ ਨੂੰ ਮਿਆਰੀ ਉਚੇਰੀ ਸਿੱਖਿਆ ਹਾਸਲ ਕਰਨ ਦੇ ਯੋਗ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਇੱਕ ਨਿਵੇਕਲੀ ਪਹਿਲਕਦਮੀ ਹੈ। ਪੰਜਾਬ ਦੇ ਪੇਂਡੂ ਖੇਤਰਾਂ ਨਾਲ ਸਬੰਧਿਤ ਉਹ ਵਿਦਿਆਰਥੀ ਜਿੰਨ੍ਹਾਂ ਨੇ ਪਿੰਡ ਦੇ ਸਕੂਲ ਤੋਂ ਪੰਜਵੀਂ ਜਮਾਤ ਪਾਸ ਕਰਨ ਉਪਰੰਤ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਤੋਂ ਕੀਤੀ ਹੈ, ਇਸ ਸਕੀਮ ਦੇ ਅੰਤਰਗਤ ਛੇ ਸਾਲਾ ਇੰਟੀਗਰੇਟਿਡ ਬੀ.ਟੈਕ. ਕੋਰਸ (ਦਸਵੀਂ ਤੋਂ ਬਾਅਦ), ਤਿੰਨ ਸਾਲਾ ਇੰਜੀਨੀਅਰਿੰਗ ਡਿਪਲੋਮਾ ਕੋਰਸ (ਦਸਵੀਂ ਤੋਂ ਬਾਅਦ) ਅਤੇ ਚਾਰ ਸਾਲਾ ਬੀ.ਟੈਕ. ਕੋਰਸ (10+2 ਤੋਂ ਬਾਅਦ) ‘ਚ ਦਾਖਲਾ ਲੈਣ ਦੇ ਯੋਗ ਹਨ। ਉਪਰੋਕਤ ਕੋਰਸਾਂ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਕੋਰਸ ਫ਼ੀਸ ਦੀ ਅਦਾਇਗੀ ਨਹੀਂ ਕਰਨੀ ਪਵੇਗੀ। ਕੋਰਸ ਫ਼ੀਸ ਦੀ ਅਦਾਇਗੀ ਕੋਰਸ ਮੁਕੰਮਲ ਹੋਣ ਤੋਂ ਇੱਕ ਸਾਲ ਬਾਅਦ ਅਗਲੇ ਛੇ ਸਾਲਾਂ ਦੌਰਾਨ ਤਿਮਾਹੀ ਕਿਸ਼ਤਾਂ ‘ਚ ਕਰਨੀ ਹੋਵੇਗੀ। ਇਸ ਸਕੀਮ ਅਧੀਨ ਪੜ੍ਹ ਰਹੇ ਵਿਦਿਆਰਥੀਆਂ ਵੱਲੋਂ ਅਦਾ ਕੀਤੀ ਗਈ ਫੀਸ ਦੀ ਰਕਮ ਦੀ ਵਰਤੋਂ, ਅਗਾਂਹ ਦਾਖਲ ਹੋਏ ਪੇਂਡੂ ਇਲਾਕਿਆਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ‘ਤੇ ਖਰਚ ਕੀਤੀ ਜਾਂਦੀ ਹੈ।
ਇਸ ਸਕੀਮ ਅਧੀਨ ਦਾਖਲੇ ਦੀਆਂ ਮੁੱਖ ਸ਼ਰਤਾਂ
- 1. ਵਿਦਿਆਰਥੀ ਨੇ ਦਸਵੀਂ ਦੀ ਪ੍ਰੀਖਿਆ ਘੱਟੋ-ਘੱਟ 55% ਅੰਕਾਂ ਨਾਲ ਪਾਸ ਕੀਤੀ ਹੋਵੇ। ਅਨੂਸੂਚਿਤ ਜਾਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਲਈ 50% ਅੰਕ ਜ਼ਰੂਰੀ ਹਨ।
- 2. ਵਿਦਿਆਰਥੀ ਨੇ 10+2 ਦੀ ਪ੍ਰੀਖਿਆ ਘੱਟੋ-ਘੱਟ 45% ਅੰਕਾਂ ਨਾਲ ਪਾਸ ਕੀਤੀ ਹੋਵੇ। ਅਨੂਸੂਚਿਤ ਜਾਤੀਆਂ ਨਾਲ ਸਬੰਧਿਤ ਵਿਦਿਆਰਥੀਆਂ ਲਈ 40% ਅੰਕ ਜ਼ਰੂਰੀ ਹਨ।
- 3. ਦਾਖ਼ਲਾ ਸਾਇੰਸ, ਗਣਿਤ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਅੰਕਾਂ ਅਧਾਰਿਤ ਮੈਰਿਟ ਅਨੁਸਾਰ ਹੋਵੇਗਾ।
- 4. ਵਿਦਿਆਰਥੀਆਂ ਨੇ ਜਿਹੜੇ ਸਕੂਲਾਂ ‘ਚ ਪੜ੍ਹਾਈ ਕੀਤੀ ਹੋਵੇ ਉਹਨਾਂ ਦੀ ਸਲਾਨਾ ਫ਼ੀਸ ਅਤੇ ਚਾਰਜਿਜ਼ ਕਿਸੇ ਵੀ ਸੂਰਤ ‘ਚ 1200/- ਰੁਪਏ ਤੋਂ ਵੱਧ ਨਹੀਂ ਹੋਣੇ ਚਾਹੀਦੇ।
- 5. ਵਿਦਿਆਰਥੀ ਅਤੇ ਉਸਦੇ ਮਾਪੇ ਪੇਂਡੂ ਖੇਤਰਾਂ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹਨ।
|