Home      |       Academics       |       Facilities       |       Admissions       |       Placements       |       Activities       |       Contact Us
     

Punjabi University Guru Kashi Campus Literary Festival

Feb 8 to Feb 10, 2023

ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਵਿਖੇ 'ਦਮਦਮਾ ਸਾਹਿਬ ਸਾਹਿਤਕ ਮੇਲੇ' ਦਾ ਹੋਇਆ ਉਦਘਾਟਨ।

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਸਾਹਿਤਕ ਮੇਲੇ ਦੇ ਪਹਿਲੇ ਦਿਨ ਦਾ ਆਰੰਭ ਦਸਤਕ ਮੰਚ ਦੇ ਗਾਇਨ ਨਾਲ ਹੋਇਆ। ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਸੁਨੀਤਾ ਰਾਣੀ ਨੇ ਕੀਤੀ ਜਿਸ ਵਿੱਚ ਸੁਖਵਿੰਦਰ ਅੰਮ੍ਰਿਤ, ਬਾਵਾ ਬਲਵੰਤ ਅਫ਼ਜ਼ਲ (ਪਾਕਿਸਤਾਨੀ ਸ਼ਾਇਰ) ਦੀਆਂ ਰਚਨਾਵਾਂ ਦੇ ਗਾਇਨ ਨਾਲ ਮੇਲੇ ਨੂੰ ਗੂੜ੍ਹੇ ਸਾਹਿਤਕ ਰੰਗ ਨਾਲ ਰੰਗਿਆ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਪ੍ਰੋ. ਬਲਜਿੰਦਰ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਕਿਹਾ ਕਿ ਕਿਤਾਬਾਂ ਪੜ੍ਹਨਾ ਭਗਤੀ ਕਰਨ ਸਮਾਨ ਅਤੇ ਜੇ ਪੜ੍ਹੋਗੇ ਉਸਦੀ ਜਿੰਦਗੀ ਆਪੇ ਸੁਧਰ ਜਾਣੀ ਹੈ। ਭਾਸ਼ਾਵਾਂ ਵਿਭਾਗ ਦੇ ਮੁਖੀ ਡਾ. ਕੁਮਾਰ ਸੁਸ਼ੀਲ ਨੇ ਸੁਆਗਤੀ ਸ਼ਬਦ ਕਹੇ। ਇਸ ਸੈਸ਼ਨ ਦੇ ਬੁਲਾਰੇ ਸ ਸਵਰਨ ਸਿੰਘ ਨੇ ਪੰਜਾਬ ਦੇ ਲੋਕ ਨਾਇਕਾਂ, ਕਿੱਸਾਕਾਰਾਂ ਸੂਫ਼ੀ ਕਵੀਆਂ ਨਾਲ ਇਸ ਕੈਂਪਸ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਤੁਲਨਾਇਆ ਤੇ ਇਸ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਹੌਂਸਲਾ ਅਫਜ਼ਾਈ ਕੀਤੀ ।ਇਸ ਸ਼ੈਸ਼ਨ ਵਿੱਚ ਜਸਮੀਨ ਕੌਰ ਪੰਨੂੰ (ਮੈਲਬਰਨ ਸੱਥ, ਆਸਟ੍ਰੇਲੀਆ) ਵਿਸ਼ੇਸ਼ ਮਹਿਮਾਨ ਰਹੇ। ਇਸ ਸੈਸ਼ਨ ਵਿੱਚ ਡਾ. ਮਨਮਿੰਦਰ ਕੌਰ ਨੇ ਸਟੇਜ ਸੰਚਾਲਨ ਕੀਤਾ ਅਤੇ ਡਾ. ਅਮਨਦੀਪ ਸਿੰਘ ਸੇਖੋਂ ਨੇ ਧੰਨਵਾਦੀ ਸ਼ਬਦ ਕਹੇ। ਤੀਸਰਾ ਸ਼ੈਸ਼ਨ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਇਆ ਜਿਸ ਵਿੱਚ ਪੁਸਤਕ, ਵਿਦਿਆਰਥੀ ਅਤੇ ਸਮਾਜ ਬਾਰੇ ਹਰਵਿੰਦਰ ਸਿੰਘ, ਸੈਮ ਗੁਰਵਿੰਦਰ, ਵਿੱਕੀ ਮਹੇਸ਼ਵਰੀ, ਅਮਨਦੀਪ ਕੌਰ ਖੀਵਾ ਨੇ ਚਰਚਾ ਕੀਤੀ। ਇਸ ਸ਼ੈਸ਼ਨ ਦੀ ਪ੍ਰਧਾਨਗੀ ਰਾਜਪਾਲ ਸਿੰਘ ਇਤਿਹਾਸਕਾਰ ਨੇ ਕੀਤੀ। ਡਾ. ਭਾਵਨਾ ਸ਼ਰਮਾ ਨੇ ਇਸ ਸ਼ੈਸ਼ਨ ਦਾ ਸਟੇਜ ਸੰਚਾਲਨ ਕੀਤਾ। 3.30 ਵਜੇ ਯੁਵਾ ਕਵੀ ਦਰਬਾਰ ਕਰਵਾਇਆ ਗਿਆ। ਇਸਦੀ ਪ੍ਰਧਾਨਗੀ ਹਰਮੀਤ ਵਿਦਿਆਰਥੀ ਨੇ ਕੀਤੀ ਜਿਸ ਵਿੱਚ ਕੈੰਪਸ ਦੇ ਵਿਦਿਆਰਥੀ ਕਵੀਆਂ ਤੇ ਇਲਾਕੇ ਦੇ ਕਵੀਆਂ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ। ਮੇਲੇ ਵਿਚ ਸਰਕਾਰੀ ਹਾਈ ਸਕੂਲ, ਮੰਡੀ ਹਰਜੀ ਰਾਮ, ਮਲੋਟ, ਸਰਕਾਰੀ ਹਾਈ ਸਕੂਲ ਸੀਂਗੋ ਤੋਂ ਵਿਦਿਆਰਥੀ ਪਹੁੰਚੇ। ਵਿਰਾਸਤੀ ਖਾਣੇ/ਪੁਸਤਕ ਪ੍ਰਦਰਸ਼ਨੀਆਂ ਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆ, ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਕਾਲਜ ਵੱਲੋਂ ਵਿਰਾਸਤੀ ਪ੍ਰਦਰਸ਼ਨੀ ਲਗਾਈ ਗਈ ਅਤੇ ਇਸ ਮੇਲੇ ਦੀ ਸ਼ੋਭਾ ਵਧਾਈ। ਮੇਲੇ ਦੇ ਪਹਿਲਾਂ ਦਿਨ ਪੂਰੀ ਸਫਲਤਾ ਨਾਲ ਮੁਕਾਮ ਤੱਕ ਪਹੁੰਚਿਆ।

ਮੇਲੇ ਦੇ ਦੂਸਰੇ ਦਿਨ 9 ਫਰਵਰੀ ਨੂੰ ਸਵੇਰੇ ਰੇਵਤੀ ਪ੍ਰਸ਼ਾਦ ਦੁਆਰਾ ਕਵਿਸ਼ਰੀ ਗਾਇਨ ਨਾਲ ਸ਼ੁਰੂਆਤ ਕੀਤੀ ਗਈ। ਡਾ. ਅਮਨਦੀਪ ਸਿੰਘ ਸੇਖੋਂ ਜੀ ਨੇ ਇਸ ਪੇਸ਼ਕਾਰੀ ਦੀ ਪ੍ਰਧਾਨਗੀ ਅਤੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਸਵੇਰ ਵਿਦਿਆਰਥੀ, ਰਾਜਨੀਤੀ ਅਤੇ ਸੰਘਰਸ਼ ਵਿਸ਼ੇ ਤੇ ਸੁਖਦਰਸ਼ਨ ਨੱਤ, ਰਜਿੰਦਰ ਸਿੰਘ, ਵਿੱਕੀ ਮਹੇਸਰੀ ਅਤੇ ਕੰਵਲਜੀਤ ਸਿੰਘ ਨੇ ਵਿਚਾਰ ਚਰਚਾ ਕੀਤੀ। ਅਜਾਇਬ ਸਿੰਘ ਟਿਵਾਣਾ ਨੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ। ਡਾ. ਅਮਨਦੀਪ ਸਿੰਘ ਸੇਖੋਂ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਤੀਸਰਾ ਸ਼ੈਸ਼ਨ ਵਿੱਚ ਸਾਹਿਤ ਸਿਰਜਕ ਦੇ ਅਨੁਭਵ ਸਿਰਲੇਖ ਹੇਠ ਬਲਵਿੰਦਰ ਗਰੇਵਾਲ ਜੀ ਨੇ ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਨਾਲ ਆਪਣੇ ਅਤੇ ਅਨੁਭਵ ਸਾਂਝੇ ਕੀਤੇ। ਉਹਨਾਂ ਕਿਹਾ ਕਿ ਸਿਰਜਕ ਹੋਣ ਤੋਂ ਪਹਿਲਾਂ ਸਰੋਤਾ ਹੋਣਾ ਵੱਡੀ ਗੱਲ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਮੁੱਖ ਮਹਿਮਾਨ ਵਜੋਂ ਪਹੁੰਚੇ। ਉਹਨਾਂ ਅਜਿਹੇ ਮੇਲਿਆਂ ਦੀ ਸ਼ਲਾਘਾ ਕਰਦਿਆਂ ਅਗਲੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕੈਂਪਸ ਡਾਇਰੈਕਟਰ ਪ੍ਰੋ. ਜਸਬੀਰ ਸਿੰਘ ਹੁੰਦਲ ਜੀ ਨੇ ਇਸ ਸੈਸ਼ਨ ਅਤੇ ਮੇਲੇ ਵਿਚ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਇਸ ਮੇਲੇ ਦੇ ਉੱਦਮੀ ਕਦਮ ਦੀ ਸ਼ਲਾਘਾ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਪਰਮਜੀਤ ਸਿੰਘ ਰੋਮਾਣਾ ਜੀ ਨੇ ਕੀਤੀ ਅਤੇ ਡਾ. ਕੁਮਾਰ ਸੁਸ਼ੀਲ ਮੁਖੀ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਨੇ ਮੰਚ ਸੰਚਾਲਨ ਕੀਤਾ। ਸ਼ਾਮ ਦੇ ਸਮੇਂ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਨਾਮਵਾਰ ਸ਼ਾਇਰਾਂ ਨੇ ਆਪਣੀਆਂ ਗ਼ਜ਼ਲਾਂ, ਕਵਿਤਾਵਾਂ ਰਾਹੀਂ ਮੇਲੇ ਨੂੰ ਚਾਰ ਚੰਨ ਲਾਏ। ਦਸਤਕ ਮੰਚ ਵੱਲੋਂ ਦਿਖਾਏ ਫਿਲਮ ਸ਼ੋਅ ਨੇ ਮੇਲੇ ਦੇ ਦੂਸਰੇ ਦਿਨ ਨੂੰ ਮੁਕੰਮਲ ਕੀਤਾ। ਇਸ ਕਵੀ ਦਰਬਾਰ ਦਾ ਸੰਚਾਲਨ ਕਰਨਦੀਪ ਸੋਨੀ ਨੇ ਕੀਤਾ। ਵਿਰਾਸਤੀ ਖਾਣੇ/ਪੁਸਤਕ ਪ੍ਰਦਰਸ਼ਨੀਆਂ ਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੇ ਮੇਲੇ ਦਾ ਆਨੰਦ ਮਾਣਿਆਂ। ਮੇਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜ ਮੰਡੀ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਮੌੜ ਕੈਂਪਸ, ਝੁਨੀਰ ਕੈਂਪਸ ਅਤੇ ਮਾਨਸਾ ਤੋਂ ਵੀ ਵਿਦਿਆਰਥੀ ਮੇਲੇ ਵਿੱਚ ਸ਼ਾਮਲ ਹੋਏ। ਕੁੱਲ ਮਿਲਾ ਕੇ ਮੇਲੇ ਦਾ ਦੂਸਰਾ ਦਿਨ ਸਫ਼ਲ ਰਿਹਾ

Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023


Sahitik mela - 1
Sahitik Mela - 2023
 ,  ,  
 
     
 
75 Years of Independence
Junior Science Star - 2023
Courses
Campus in News
Parent body
Syllabi
Examination Portal
Date sheets
Results
Vacancies
Facebook Link
Anti Ragging Help Line
Academic Calender 2022-23
Download Center
Public Notice
Tribute to Sher-E-Punjab (Sikh Military History Forum)
Notices / Circulars View All
 

Punjabi University Guru Kashi Campus, Damdama Sahib, Talwandi Sabo, Punjab


Created & Maintained by : Web Portal Development Committee